02 September 2022

Tu mainu fer milengi!

Tu mainu fer milengi!

Kithey? Kis tarah? Pata Nahi!

Shayad mere canvas tadd tikkan fatt chukke honn!
Te os te baniyan lakiraan fikkiyan pai chukkiyan honn!
Oh rehasmayi lakeeran fikkiyan ho chukkiyan honn!
Khorey tu mainu pehchanegi kiwein?
Par zidd hai ki tu mainu fer hi milengi !!!


Eh sooraj di loo hi te
Mere canvas de rang kkho ke lae jaane
Te tere joga reh jana
Sirf ik chitthra - fatteya, purana!
Par zidd hai ki tu mainu fer hi milengi !!!


Jeevan jharneyaan daa paani udd-da
Paani khorey kehde baddlaan 'ch Jaa mile
Vassda meenh khorey kes pindde nu bheenoye..
Meri chhatti 'ch ballda eh birah da geet
Bambeehe vaang bas boondaan di raah takkega
Par zidd hai ki tu mainu fer hi milengi !!!


Janam naal jaroor chalde ne!
Sadda milna osdaa hi saboot hai
Eh ohi kaaynaati kann hann
Jo ajj assi es mod te khade haan
Mukk jaana es jism vi
Paa ke fer saannu agle janmaan de fere
Uljjha ke fer chetteyan de dhaageaan nu,  Bass!
Zidd hai teri ki tu mainu fer hi milengi!!
_______________________________________________________________________

ਤੂੰ ਮੈਨੂੰ ਫੇਰ ਮਿਲੇਂਗੀ !

ਕਿਥੇ? ਕਿਸ ਤਰਾਹ? ਪਤਾ ਨਹੀਂ !

ਸ਼ਾਇਦ ਮੇਰੇ ਕੈਨਵਸ ਤੱਦ ਤੀਕਣ ਫੱਟ ਚੁੱਕੇ ਹੋਣ !

ਤੇ ਉਸ ਤੇ ਬਣੀਆਂ ਲਕੀਰਾਂ ਫਿੱਕੀਆਂ ਪੈ ਚੁੱਕੀਆਂ ਹੋਣ !

ਉਹ ਰਹੱਸਮਈ ਲਕੀਰਾਂ ਫਿੱਕੀਆਂ ਹੋ ਚੁੱਕੀਆਂ ਹੋਣ !

ਖੋਰੇ ਤੂੰ ਮੈਨੂੰ ਪਹਿਚਾਨੇਗੀ ਕਿਵੈਂ?

ਪਰ ਜ਼ਿੱਦ ਹੈ ਕਿ ਤੂੰ ਮੈਨੂੰ ਫੇਰ ਹੀ ਮਿਲੇਂਗੀ !!!


X


ਇਹ ਸੂਰਜ ਦੀ ਲੂ ਹੀ ਤੇ 

ਮੇਰੇ ਕੈਨਵਸ ਦੇ ਰੰਗ ਖ਼ੋ ਕੇ ਲੈ ਜਾਣੇ

ਤੇ ਤੇਰੇ ਜੋਗਾ ਰਹਿ ਜਾਣਾ  

ਸਿਰਫ ਇਕ ਚਿੱਥਰਾ - ਫ਼ੱਟੇਯਾ, ਪੁਰਾਣਾ !

ਪਰ ਜ਼ਿੱਦ ਹੈ ਕਿ ਤੂੰ ਮੈਨੂੰ ਫੇਰ ਹੀ ਮਿਲੇਂਗੀ !!!


X


ਜੀਵਨ ਝਰਨਿਆਂ ਦਾ ਪਾਣੀ ਉਡਦਾ 

ਪਾਣੀ ਖੋਰੇ ਕਿਹੜੇ ਬੱਦਲਾਂ 'ਚ ਜਾ ਮਿਲੇ 

ਵੱਸਦਾ ਮੀਂਹ ਖੋਰੇ ਕਿਸ ਪਿੰਡੇ ਨੂੰ ਭਿਓਏਂ..

ਮੇਰੀ ਛਾਤੀ 'ਚ ਬੱਲਦਾ ਇਹ ਬਿਰਹ ਦਾ ਗੀਤ 

ਬੰਬੀਹੇ ਵਾਂਗ ਬੱਸ ਬੂੰਦਾਂ ਦੀ ਰਾਹ ਤੱਕੇਗਾ

ਪਰ ਜ਼ਿੱਦ ਹੈ ਕਿ ਤੂੰ ਮੈਨੂੰ ਫੇਰ ਹੀ ਮਿਲੇਂਗੀ !!!


X


ਜਨਮ ਨਾਲ ਜਰੂਰ ਚਲਦੇ ਨੇ!

ਸਾਡਾ ਮਿਲਣਾ ਉਸਦਾ ਹੀ ਸਬੂਤ ਹੈ 

ਇਹ ਓਹੀ ਕਾਇਨਾਤੀ ਕੱਣ ਹੰਨ 

ਜੋ ਅੱਜ ਅੱਸੀ ਇਸ ਮੋੜ ਤੇ ਖੜੇ ਹਾਣ

ਮੁੱਕ ਜਾਣਾ ਇਸ ਜਿਸਮ ਵੀ 

ਪਾ ਕੇ ਫੇਰ ਸਾੰਨੂ ਅਗਲੇ ਜਨਮਾਂ ਦੇ ਫੇਰੇ 

ਉਲਝਾ ਕੇ ਫੇਰ ਚੇਤਿਆਂ ਦੇ ਧਾਗਿਆਂ ਨੂੰ, ਬੱਸ ! 

ਜ਼ਿੱਦ ਹੈ ਤੇਰੀ ਕਿ ਤੂੰ ਮੈਨੂੰ ਫੇਰ ਹੀ ਮਿਲੇਂਗੀ !!


xxxxxxxx